Important Instructions

ਲੜੀ ਨੰ: ਜਰੂਰੀ ਵਸਤਾਂ ਵੇਚਣ ਦਾ ਵੇਰਵਾ ਸਮਾਂ ਵਿਸ਼ੇਸ਼
1 ਅਖਬਾਰ ਵੇਚਣ ਦਾ ਸਮਾਂ ਸਵੇਰੇ 8:00 ਵਜੇ ਤੱਕ ਕੇਵਲ ਘਰ-ਘਰ ਜਾ ਕੇ ਸਪਲਾਈ ਕੀਤੀ ਜਾਵੇਗੀ। ਸੜਕਾਂ ਦੇ ਕਿਨਾਰੇ ਬੈਠ ਕੇ ਅਖਬਾਰ ਨਹੀਂ ਵੇਚੀ ਜਾਵੇਗੀ
2 ਦੋਧੀਆਂ ਵੱਲੋਂ ਦੁੱਧ ਦੇਣ ਸਬੰਧੀ। ਸਵੇਰੇ 5:00 ਵਜੇ ਤੋਂ 8:00 ਵਜੇ ਤੱਕ ਘਰ-ਘਰ ਜਾ ਕੇ ਸਪਲਾਈ ਕੀਤੀ ਜਾਵੇਗੀ।
3 ਵੇਰਕਾ ਅਤੇ ਅਮੁੱਲ ਦੁੱਧ ਘਰ-ਘਰ ਸਪਲਾਈ ਕਰਨ ਬਾਰੇ। ਦੁਪਿਹਰ 02.:00 ਵਜੇ ਤੱਕ ਘਰ-ਘਰ ਜਾ ਕੇ ਸਪਲਾਈ ਕੀਤੀ ਜਾਵੇਗੀ।
4 ਜਰੂਰੀ ਦਵਾਈਆਂ ਦਾ ਸਮਾਂ ਪੂਰਾ ਦਿਨ ਦਵਾਈਆਂ ਵੇਚਣ ਵਾਲਿਆਂ ਕੋਲ ਘਰ-ਘਰ ਜਾ ਕੇ ਦਵਾਈਆਂ ਦਾ ਪਰਮਿਟ ਹੋਣਾ ਚਾਹੀਦਾ ਹੈ।
5 ਥੋਕ ਦੀਆਂ ਦਵਾਈਆਂ ਪੂਰਾ ਦਿਨ ਇਹ ਦੁਕਾਨਾਂ ਡਰੱਗ ਇੰਸਪੈਕਟਰ ਵੱਲੋਂ ਜਾਰੀ ਕੀਤੇ ਗਏ ਰੋਸਟਰ ਅਨੁਸਾਰ ਵਾਰੀ ਸਿਰ ਖੁਲ੍ਹਣਗੀਆਂ।
6 ਪੈਟਰੋਲ ਪੰਪ ਪੂਰਾ ਦਿਨ ਐਮਰਜੈਂਸੀ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਹੀ ਤੇਲ ਜਾਂ ਡੀਜ਼ਲ ਪਾਇਆ ਜਾਵੇਗਾ।
7 ਐਲ.ਪੀ.ਜੀ. ਗੈਸ ਸਵੇਰੇ 10:00 ਵਜੇ ਤੋਂ ਸ਼ਾਮਲ 04:00 ਵਜੇ ਤੱਕ ਘਰ-ਘਰ ਜਾ ਸਪਲਾਈ ਕੀਤੀ ਜਾਵੇਗੀ।
8 ਕਰਿਆਨਾ ਅਤੇ ਰਾਸ਼ਨ ਦੀਆਂ ਦੁਕਾਨਾਂ ਪੂਰਾ ਦਿਨ ਕਰਿਆਨਾ ਅਤੇ ਰਾਸ਼ਨ ਵੇਚਣ ਵਾਲ਼ਿਆਂ ਵੱਲੋਂ ਘਰ-ਘਰ ਜਾ ਕੇ ਸਪਲਾਈ ਕੀਤਾ ਜਾਵੇਗਾ ਤੇ ਉਨ੍ਹਾਂ ਪਾਸ ਪਰਮਿਟ ਹੋਣਾ ਚਾਹੀਦਾ ਹੈ।
9 ਸਬਜੀ ਮੰਡੀਆਂ ਸਾਰੇ ਦਿਨ ਸਵੇਰੇ 03:00 ਵਜੇ ਤੋਂ ਸਵੇਰੇ 08:00 ਵਜੇ ਤੱਕ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਜਿਲ੍ਹਾ ਮੰਡੀ ਅਫਸਰ ਤੋਂ ਪਰਮਿਟ ਲੈਣ ਉਪਰੰਤ ਹੀ ਖੁਲ੍ਹਣਗੀਆਂ।
10 ਸਬਜੀਆਂ ਅਤੇ ਫਲਾਂ ਦੀਆਂ ਰੇਹੜੀਆਂ ਦੁਪਿਹਰ 12:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸਬਜੀਆਂ, ਫਲਾਂ ਦੀਆਂ ਰੇਹੜੀਆਂ ਦੇ ਵਿਕਰੇਤਾ ਘਰ-ਘਰ ਜਾ ਕੇ ਸਪਲਾਈ ਕਰਨਗੇ। ਇੱਕ ਰੇਹੜੀ ਤੇ ਵਿਕਰੇਤਾ ਨੂੰ ਮਿਲਾ ਕੇ ਕੁੱਲ ਦੋ ਤੋਂ ਵੱਧ ਵਿਅਕਤੀ ਨਹੀਂ ਖੜ੍ਹੇ ਹੋਣਗੇ। ਹਰ ਇੱਕ ਵਿਕਰੇਤਾ ਪਾਸ ਪਰਮਿਟ ਹੋਣਾ ਲਾਜਮੀ ਹੈ।
11 ਪਸ਼ੂਆਂ ਲਈ ਤੂੜੀ ਅਤੇ ਚਾਰੇ ਸਬੰਧੀ ਟਾਲ ਅਤੇ ਦੁਕਾਨਾਂ ਸਵੇਰੇ 04:00 ਵਜੇ ਤੋਂ ਸਵੇਰੇ 8:00 ਵਜੇ ਤੱਕ ਪਸ਼ੂਆਂ ਲਈ ਤੂੜੀ ਅਤੇ ਚਾਰਾ ਵੇਚਣ ਵਾਲਿਆਂ ਵੱਲੋਂ ਘਰ-ਘਰ ਜਾ ਕੇ ਸਪਲਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਪਾਸ ਪਰਮਿਟ ਹੋਣਾ ਚਾਹੀਦਾ ਹੈ।
12 ਪੋਲਟਰੀ ਅਤੇ ਕੈਟਲ ਫੀਡ ਦੀਆਂ ਦੁਕਾਨਾਂ ਹਫਤੇ ਵਿੱਚ ਦੋ ਵਾਰ (ਵੀਰਵਾਰ ਅਤੇ ਸੋਮਵਾਰ) ਸਵੇਰੇ 04:00 ਵਜੇ ਤੋਂ ਸਵੇਰੇ08:00 ਵਜੇ ਤੱਕ ਪੋਲਟਰੀ ਅਤੇ ਕੈਵਲ ਫੀਡ ਦੀਆਂ ਦੁਕਾਨਾਂ ਵਾਲਿਆ ਵੱਲੋਂ ਘਰ-ਘਰ ਜਾ ਕੇ ਸਪਲਾਈ ਕੀਤੀ ਜਾਵੇਗੀ ਤੇ ਉਨ੍ਹਾਂ ਪਾਸ ਪਰਮਿਟ ਹੋਣ ਲਾਜਮੀ ਹੈ।
13 20 ਬੈਡ ਤੋਂ ਵੱਧ ਸਮਰੱਥਾ ਵਾਲੇ ਨਿੱਜੀ ਹਸਪਤਾਲ 24 ਘੰਟੇ ਖੁੱਲ੍ਹੇ ਰਹਿਣਗੇ। ਕੇਵਲ ਐਮਰਜੈਂਸੀ ਸੇਵਾਵਾਂ ਹੀ ਦੇਣਗੇ ਤੇ ਉਨ੍ਹਾਂ ਪਾਸ ਪਰਮਿਟ ਹੋਣਾ ਚਾਹੀਦਾ ਹੈ। ਨਿੱਜੀ ਹਸਪਤਾਲਾਂ ਦੇ ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਸਟਾਫ ਨੂੰ ਵੀ ਸਿਵਲ ਸਰਜਨ ਵੱਲੋਂ ਪਰਮਿਟ ਜਾਰੀ ਕੀਤਾ ਜਾਵੇਗਾ।
14 ਸਾਰੇ ਬੈਂਕਾ ਦੀਆਂ ਕੇਵਲ ਠਰੲੳਸੁਰੇ/ਛੁਰਰੲਨਚੇ ਚਹੲਸਟਸ ਸ਼ਾਖਾਵਾਂ ਹੀ ਖੁੱਲ੍ਹਣਗੀਆਂ। ਹਫਤੇ ਦੇ ਸਾਰੇ ਦਿਨ ਸਵੇਰੇ 11:00 ਵਜੇ ਤੋਂ ਦੁਪਿਹਰ 02:00 ਵਜੇ ਤੱਕ
15 ਸਾਰੇ ਬੈਂਕਾਂ ਦੇ ਏ.ਟੀ.ਐਮ. ਹਫਤੇ ਦੇ ਸਾਰੇ ਦਿਨ ਸਵੇਰੇ 08:00 ਵਜੇ ਤੋਂ ਰਾਤ 08:00 ਵਜੇ ਤੱਕ
16 ਬੈਂਕਾਂ ਦੇ ਖੁਲ੍ਹਣ ਸਬੰਧੀ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਾਰੇ ਬੈਂਕਾਂ ਦੀ ਕੇਵਲ ਇੱਕ ਹੀ ਬ੍ਰਾਂਚ ਖੁੱਲ੍ਹੇਗੀ। ਸਿਰਫ ਲੋੜੀਂਦੀ ਸਟਾਫ ਹੀ ਖੱੁਲ੍ਹਣ ਵਾਲੀਆਂ ਸ਼ਾਖਾਵਾਂ ਵਿੱਚ ਕੰਮ ਕਰੇਗਾ। ਜਿਲ੍ਹਾ ਲੀਡ ਬੈਂਕ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਅੰਮ੍ਰਿਤਸਰ ਪਾਸੋਂ ਪੇਂਡੂ ਖੇਤਰਾਂ ਦੀਆਂ ਸਾਖਾਂਵਾ ਦੇ ਰੋਸਟਰ ਬਣਾਉਣ ਉਪਰੰਤ ਹੀ ਖੁੱਲ੍ਹਣਗੀਆਂ।
17 ਖੇਤੀਬਾੜੀ ਦੀਆਂ ਫਸਲਾਂ ਜਿਵੇਂ ਕਿ ਗੰਨਾ, ਆਲੂ ਆਦਿ ਦੀ ਕਟਾਈ, ਸਟੋਰੇਜ਼, ਪੈਮਾਇਸ਼ ਅਤੇ ਟ੍ਰਾਂਸਪੋਟੇਸ਼ਨ ਸਬੰਧੀ। ਪੂਰਾ ਦਿਨ ਮੁੱਖ ਖੇਤੀਬਾੜੀ ਅਫਸਰ ਵੱਲੋਂ ਇਸ ਸਬੰਧੀ ਪਰਮਿਟ ਜਾਰੀ ਕੀਤੇ ਜਾਣਗੇ।
18 ਖਾਦ, ਕੀਟਨਾਸ਼ਕ ਦਵਾਈਆਂ ਅਤੇ ਬੀਜ਼ਾਂ ਸਬੰਧੀ। ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਘਰ-ਘਰ ਜਾ ਕੇ ਸਪਲਾਈ ਮੁੱਖ ਖੇਤੀਬਾੜੀ ਅਫਸਰ ਵੱਲੋਂ ਪਰਮਿਟ ਜਾਰੀ ਹੋਣ ਤੇ ਕੀਤੀ ਜਾਵੇਗੀ।
19 ਆਟਾ ਚੱਕੀਆਂ ਸਾਰੇ ਦਿਨ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ
20 ਮਿੱਲਾਂ ਅਤੇ ਹੋਲਸੇਲ ਵਪਾਰੀਆਂ ਦੀ ਰੀਟੇਲ ਵਪਾਰੀਆਂ ਤੱਕ ਸਮਾਨ ਲਿਆਉਣ ਸਬੰਧੀ। ਸਾਰੇ ਦਿਨ ਇਸ ਦੀ ਸਪਲਾਈ ਕਮਿਸ਼ਨਰ ਪੁਲਿਸ, ਅੰਮ੍ਰਿਤਸਰ (ਸ਼ਹਿਰ) ਜਾਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪਾਸੋਂ ਪਰਮਿਟ ਲੈਣ ਉਪਰੰਤ ਹੀ ਕੀਤੀ ਜਾਵੇਗੀ।
21 ਆਂਡੇ, ਬਰਾਇਲਰ ਅਤੇ ਪੋਲਟਰੀ ਨਾਲ ਸਬੰਧਤ ਉਤਪਾਦ। ਸਾਰੇ ਦਿਨ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ। ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪਾਸੋਂ ਪਰਮਿਟ ਲੈਣ ਉਪਰੰਤ ਘਰ-ਘਰ ਜਾ ਕੇ ਸਪਲਾਈ ਕੀਤੀ ਜਾਵੇਗੀ।
22 ਵੈਟਨਰੀ ਸੇਵਾਵਾਂ ਸਾਰੇ ਦਿਨ ਖੁਲ੍ਹਣਗੀਆਂ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪਾਸੋਂ ਪ੍ਰਵਾਨਗੀ ਲੈਣ ਉਪਰੰਤ ਕਾਰਜਸ਼ੀਲ ਰਹਿਣਗੀਆਂ।
23 ਕਲੀਨਿਕ ਅਤੇ ਕਲੀਨਿਕਲ ਲੈਬੋਰਟੀਆਂ ਸਾਰੇ ਦਿਨ ਖੁਲ੍ਹਣਗੀਆਂ
24 ਸਬਜੀ ਮੰਡੀਆਂ ਸਾਰੇ ਦਿਨ ਸਵੇਰੇ 03:00 ਵਜੇ ਤੋਂ ਸਵੇਰੇ 08:00 ਵਜੇ ਤੱਕ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਜਿਲ੍ਹਾ ਮੰਡੀ ਅਫਸਰ ਤੋਂ ਪਰਮਿਟ ਲੈਣ ਉਪਰੰਤ ਹੀ ਖੁਲ੍ਹਣਗੀਆਂ।
25 ਦੁੱਧ ਅਤੇ ਦੁੱਧ ਪਦਾਰਥਾਂ ਨੂੰ ਪ੍ਰਸੈਸ ਅਤੇ ਸਪਲਾਈ ਕਰਨ ਵਾਲੇ ਪਲਾਟਾਂ ਨੂੰ ਦੁੱਧ ਕੂਲੈਕਟ, ਟ੍ਰਾਂਸਪੋਰਟ, ਪ੍ਰੋਸੈਸਿੰਗ ਅਤੇ ਸਪਲਾਈ ਕਰਨ ਸਬੰਧੀ। ਸਾਰੇ ਦਿਨ ਡਿਪਟੀ ਡਾਇਰੈਕਟ, ਡੇਅਰੀ ਵਿਭਾਗ ਪਾਸੋਂ ਪਰਮਿਟ ਜਾਰੀ ਹੋਣ ਉਪਰੰਤ ਹੀ ਕੀਤੀ ਜਾਵੇਗੀ।
26 ਮਾਲ ਗੱਡੀਆਂ ਦੇ ਆਪਰੇਸ਼ਨ ਸਬੰਧੀ ਸਟਾਫ। ਸਾਰੇ ਦਿਨ ਮੰਡਲ ਰੇਲਵੇ ਮੈਨੇਜਰ ਵੱਲੋਂ ਪਰਮਿਟ ਜਾਰੀ ਕੀਤੇ ਜਾਣਗੇ।
27 ਕੈਂਸਰ, ਦਿਲ ਤੇ ਸ਼ੂਗਰ ਦੇ ਮਰੀਜਾਂ, ਡਾਇਲਸੈਸ, ਗਰਭਵਤੀ ਔਰਤਾਂ ਅਤੇ ਹੋਰ ਅਪਾਤਕਾਲੀਨ ਸਥਿਤੀ ਸਮੇਂ ਇਲਾਜ ਲਈ ਜਾਣ ਵਾਲੇ ਮਰੀਜਾਂ ਸਬੰਧੀ। ਪੂਰਾ ਦਿਨ ਇਹਨਾਂ ਮਰੀਜਾਂ ਨੂੰ ਡਾਕਟਰਾਂ ਵੱਲੋਂ ਦਿੱਤੀ ਗਈ ਹਦਾਇਤਾਂ ਅਨੁਸਾਰ ਅਤੇ ਮੈਡੀਕਲ ਪ੍ਰਿਸਕ੍ਰਿਪਸ਼ਨ ਨਾਲ ਰੱਖਦੇ ਹੋਏ ਆਵਾਗਮਨ ਕਰਨ ਦੀ ਆਗਿਆ ਦਿੱਤੀ ਜਾਵੇਗੀ।